
100 Saal Shiromani Akali Dal
ਸ਼੍ਰੋਮਣੀ ਅਕਾਲੀ ਦਲ 20ਵੀ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਖਾਲਸਾ ਪੰਥ ਦੀ ਰਾਜਨੀਤਿਕ ਪਾਰਟੀ ਬਣ ਕੇ ਸਾਹਮਣੇ ਆਇਆ ਸੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਰਾਜਨੀਤਿਕ ਪਾਰਟੀ ਬਣ ਕੇ ਇਸ ਲਈ ਇਹਦਾ ਇਸ ਦਾ ਸਬੰਧ ਖਾਲਸਾ ਪੰਥ ਦੀ ਮੁੱਖ ਧਾਰਾ ਦੇ ਨਾਲ ਜੁੜਦਾ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਉਸੇ ਲੜੀ ਅਨੁਸਾਰ ਦਰਜ ਹੋਵੇਗਾ ਜਿਸ ਲੜੀ ਅਨੁਸਾਰ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋ ਕੇ ਸਿੱਖ ਮਿਸਲਾਂ ਦੇ ਰਾਹੀਂ ਗੁਜ਼ਰਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਤੱਕ ਪਹੁੰਚ ਗਿਆ ਸੀ। ਮਹਾਰਾਜਾ ਸਿੰਘ ਦਾ ਵਿਸ਼ਾਲ ਤੇ ਸ਼ਾਨਾਮੱਤਾ ਖਾਲਸਾ ਰਾਜ ਪੰਜਾਬ ਦੀ ਧਰਤੀ ਤੇ ਤਕਰੀਬਨ 58 -59 ਸਾਲ ਤੱਕ ਰਿਹਾ ਅੱਜ ਜਦੋਂ ਵੀ ਸਿੱਖ ਰਾਜਨੀਤੀ ਦੀ ਸਫਲਤਾ ਦਾ ਲੇਖਾ ਜੋਖਾ ਹੁੰਦਾ ਸਿੱਖ ਇਤਿਹਾਸ ਵਿੱਚ ਅਜੇ ਤੱਕ ਕੋਈ ਵੀ ਐਸੀ ਪਾਰਟੀ ਨਹੀਂ ਹੋਈ ਜਿਸ ਨੇ.ਸੌ ਸਾਲ ਪੂਰੇ ਕੀਤੇ ਹੋਣ। ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਨੇ ਵੀ 100 ਸਾਲ ਪੂਰੇ ਨਹੀਂ ਕੀਤੇ ਸਨ ਉਹ ਵੀ ਸਿਰਫ 85 ਸਾਲ ਕੱਟ ਕੇ ਖਤਮ ਹੋ ਗਏ ਸਨ. ਇਸ ਪੁਸਤਕ ਦੇ ਵਿੱਚ ਤਿੰਨ ਇਤਿਹਾਸਿਕ ਲੇਖੇ ਜੋ ਕਿ ਕੀਤੇ ਗਏ ਨੇ ਸ਼੍ਰੋਮਣੀ ਗੱਲ ਅਕਾਲੀ ਦਾ ਇਤਿਹਾਸ 1920 ਨੂੰ ਲੈ ਕੇ 1947 ਤੱਕ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 1947 ਤੋਂ ਲੈ ਕੇ 1966 ਤੱਕ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 1966 ਤੋਂ ਲੈ ਕੇ 2020 ਤੱਕ। ਇਸ ਤਰ੍ਹਾਂ ਅਕਾਲੀ ਦਲ ਦੇ ਸੌ ਸਾਲਾ ਇਤਿਹਾਸ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਲਿਖਣ ਦਾ ਪ੍ਰੋਗਰਾਮ ਬਣਾਇਆ ਫਿਲਹਾਲ ਇਸ ਦਾ ਪਹਿਲਾ ਭਾਗ ਤੁਹਾਡੇ ਸਾਹਮਣੇ ਹੈ ਬਾਕੀ ਦੇ ਦੋ ਭਾਗਾਂ ਦੀ ਤਿਆਰੀ ਚੱਲ ਰਹੀ ਹੈ
।ਫਿਰ 2015 ਦਾ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਐਸਾ ਵੀ ਆਇਆ ਜਦੋਂ ਕਿ ਇਸ ਦੀ ਲੀਡਰਸ਼ਿਪ ਨੇ ਸਭ ਸਿੱਖੀ ਅਸੂਲਾਂ ਨੂੰ ਤਿਆਗਦਿਆਂ ਐਸੀਆਂ ਗੱਲਾਂ ਕੀਤੀਆਂ ਸਨ ਜਿਨਾਂ ਨਾਲ ਸਿੱਖ ਹਿਰਦੇ ਵਲੂੰਦਰੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਦੀ ਤਕਰੀਬਨ ਸਾਰੀ ਦੀ ਸਾਰੀ ਕਾਰਜ ਕਰਨੀ ਜਾਂ ਹਾਈ ਕਮਾਂਡ ਸਿਰਸਾ ਵਾਲੇ ਇੱਕ ਸਿੱਖ ਵਿਰੋਧੀ ਸੰਤ ਗੁਰਮੀਤ ਰਾਮ ਰਹੀਮ ਦੀ ਹਜੂਰੀ ਵਿੱਚ ਬੈਠੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਸਿਮਰਨ ਕਰ ਰਹੀ ਸੀ। ਇਹ ਸਰਸਾ ਵਾਲੇ ਸਾਧ ਦੇ ਚੇਲਿਆਂ ਨੇ ਜੀਅ ਭਰ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕੀਤਾ ਤੇ ਮਖੌਲ ਉਡਾਇਆ ਸੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਸੀ ਪਰ ਕੀ ਮਜਾਲ ਇਸ ਦੀ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਰੋਕਿਆ ਹੋਵੇ। ਇਸ ਕਿਤਾਬ ਦੇ ਵਿੱਚ ਲੇਖਕ ਕਹਿੰਦਾ ਹੈ ਕਿ ਦੇਖਣਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਡੀ ਇਸ ਗੁਲਾਮੀ ਨੂੰ ਤੋੜ ਕੇ ਸਾਨੂੰ ਸੁਤੰਤਰ ਕਰਵਾਇਆ ਕਿ ਗੁਲਾਮ ਦਾ ਗੁਲਾਮ ਹੀ ਰੱਖਿਆ ਅਕਾਲੀ ਦਲ ਦੇ ਸੌ ਸਾਲਾਂ ਦੀਆਂ ਪ੍ਰਾਪਤੀਆਂ ਤੇ ਅਸਫਲਤਾਵਾਂ ਦਾ ਲੇਖਾ ਜੋਖਾ ਵੀ ਅਸੀਂ ਤਾਂ ਹੀ ਕਰ ਸਕਾਂਗੇ ਜੇਕਰ ਅਸੀਂ ਸੱਚ ਝੂਠ ਨੂੰ ਪਰਖਣ ਦੇ ਸਮਰੱਥ ਹੋਵਾਂਗੇ **************
Praise
