
Meri Jeevan Kahani
ਲੇਖਕ ਲਿਖਦਾ ਕਿ ਮੈਂ 20 ਜੁਲਾਈ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਦਫਤਰ ਵਿੱਚ ਮੀਤ ਸਕੱਤਰ ਬਣਿਆ ਸਾ ਮੇਰੇ ਇੱਥੇ ਹੁੰਦਿਆਂ ਹੀ ਚਾਬੀਆਂ ਕਿਰਪਾਨ ਗੁਰੂ ਕਾ ਬਾਗ ਤੇ ਜੈਤੋ ਦੇ ਮੋਰਚੇ ਲੱਗੇ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਮੈਂ ਵੀ 26 ਅਗਸਤ 1923 ਤੱਕ ਜੇਲ ਵਿੱਚ ਰਿਹਾ ਫਿਰ ਜੈਤੋ ਨੇ ਮੋਰਚੇ ਦੇ ਵਿੱਚ 11ਬ ਅਕਤੂਬਰ 1923 ਦੀ ਰਾਤ ਨੂੰ ਗ੍ਰਿਫਤਾਰ ਹੋਇਆ ਅਸੀਂ ਗ੍ਰਿਫਤਾਰੀ ਗ੍ਰਫਤਾਰ ਹੋਏ ਸਾਰੇ ਸਾਥੀ ਅੰਮ੍ਰਿਤਸਰ ਦੀ ਜੇਲ ਵਿੱਚ ਬੰਦ ਸਨ। ਉੱਥੇ 15 ਨਵੰਬਰ 1923 ਨੂੰ ਹੱਡਬੀਤੀਆਂ ਦਾ ਪਹਿਲਾ ਹਿੱਸਾ ਲਿਖਣਾ ਸ਼ੁਰੂ ਕੀਤਾ ਸੀ ਤੇ 18 ਨਵੰਬਰ ਤੱਕ ਲਿਖਦਾ ਰਿਹਾ ਸਾਂ ਖਿਆਲ ਇਹ ਸੀ ਕਿ ਮੇਰੀ ਇਹ ਹੱਡ ਬੀਤੀ ਸ਼ਾਇਦ ਮੇਰੇ ਬੱਚਿਆਂ ਵਾਸਤੇ ਦਿਲਚਸਪੀ ਦਾ ਕਾਰਨ ਬਣੇ।ਇੱਕ ਛੋਟੀ ਜਿਹੀ ਕਾਪੀ ਵਿੱਚ ਪੈਨਸਲ ਨਾਲ ਹੀ ਯਾਦਦਾਸ਼ਤ ਦੇ ਤੌਰ ਤੇ ਕੁਝ ਨੋਟ ਲਿਖੇ ਸਨ। ਮੋਰਚੇ ਤੋਂ ਵਾਪਸ ਆ ਕੇ ਹੋਰ ਰੁਝੇਵਿਆਂ ਕਰਕੇ ਇਹ ਕਾਪੀ ਮੇਰੇ ਕਾਗਜ਼ਾਂ ਵਿੱਚ ਹੀ ਕਿਤੇ ਪਈ ਰਹੀ ਤੇ ਮੈਨੂੰ ਇਸ ਦਾ ਚੇਤਾ ਵਿਸਰ ਗਿਆ ਸਾਨੂੰ 1964 ਦੇ ਅਖੀਰਲੇ ਮਹੀਨੇ ਸਰਦਾਰੀ ਈਸਰ ਸਿੰਘ ਜੀ ਮਜੈਲ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਮੇਰੀਆਂ ਹੱਡ ਬੀਤੀਆਂ ਆਪਣੇ ਸਪਤਾਹਿਕ ਅਖਬਾਰ ਵਰਤਮਾਨ ਵਿੱਚ ਛਾਪਣ ਦੀ ਕਿਰਪਾ ਕਰਨੀ ਚਾਹੁੰਦੇ ਸਨ। ਉਹਨਾਂ ਨੂੰ ਇਸ ਬਾਰੇ ਵੀ ਦੱਸ ਪਈ ਸੀ ਮੇਰੇ ਵੱਡੇ ਦਾਮਾਦ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਤੋਂ ਮੈਂ ਬੜੀ ਭਾਲ ਕੀਤੀ ਆਪਣੀ ਪੁਰਾਣੀ ਯਾਦਦਾਸ਼ਤ ਦੀ ਪਰ ਕਿਤੇ ਮਿਲ ਨਾ ਸਕੀਦੋ ਮਾਰਚ 1965 ਤੋਂ ਮੈਨੂੰ ਚੱਕਰ ਆਉਣ ਲੱਗ ਪਏ ਤੇ ਕੋਈ ਨਵਾਂ ਦਿਮਾਗੀ ਉੱਦਮ ਔਖਾ ਲੱਗਣ ਲੱਗ ਪਿਆ 19 ਜੂਨ 1966 ਤੋਂ ਮੈਂ ਆਪਣੀ ਹੱਡ ਬੀਤੀ ਲਿਖਣੀ ਸ਼ੁਰੂ ਕਰਕੇ 16 ਸਤੰਬਰ ਨੂੰ ਖਤਮ ਕਰ ਦਿੱਤੀ 20 ਅਪ੍ਰੈਲ 1967 ਨੂੰ ਹੋਰ ਕਾਗਜ਼ਾਂ ਦੀ ਭਾਲ ਕਰਦਿਆਂ ਮੈਨੂੰ ਆਖਰ ਉਹ ਵੀ ਕਾਗਜ਼ ਮਿਲ ਗਿਆ ਜੋ ਮੈਂ ਆਪਣੀਆਂ ਹੱਡ ਬੀਤੀਆਂ ਬਾਰੇ ਅੰਮ੍ਰਿਤਸਰ ਜੇਲ ਵਿੱਚ ਲਿਖੇ ਸਨ। ਉਹਨਾਂ ਨੂੰ ਪੜਿਆ ਮੈਨੂੰ ਉਸ ਵਿੱਚ ਕਈ ਉਹ ਤਰੀਖਾਂ ਮਿਲ ਗਈਆਂ ਜੋ ਵਿਸਰ ਚੁੱਕੀਆਂ ਸਨ.
Praise
