
Qisse Puadh Ke (Part-1)
ਕਈ ਬੰਦੇ ਸਾਰੀ ਉਮਰ ਖੱਡਵਾਂ ਪਾਣੀ ਪਾਈ ਜਾਹਾ ਚੂਹਾ ਵੀ ਨਹੀਂ ਨਿੱਕੜਦਾ ਪਰ ਗਿਆਨੀ ਰਾਮ ਸਿੰਘ ਨੇ ਪਿਛਲੀ ਉਮਰ ਮਾ ਖੱਡ ਮੈਂ ਇਹੋ ਜਿਹਾ ਪਾਣੀ ਪਾਇਆ ਬਈ ਕੌਡੀਆਂ ਵਾਲਾ ਸੱਪ ਕੱਢ ਕਹਿ ਦਿਖਾਇਆ ਜਦਕਿ ਲੋਕ ਸਿਆਣੇ ਆਰ ਸਮਝਦਾ ਹੋਏ ਉਹਨਾਂ ਕੀ ਰੂਹ ਕਾਠ ਵਰਗੀ ਹੋ ਗਈ ਹੈ । ਇਸ ਕਿਤਾਬ ਮਾਂ ਇਹੋ ਜਿਹੇ ਚੰਗਿਆੜੇ ਐ ਵੀ ਪੜ੍ਨੇ ਵਾਲਿਆਂ ਕੀ ਰੂਹ ਪੀਂਗ ਵਰਗੀ ਹੋ ਜਾਗੀ ਜਿਨਾਂ ਨੂੰ ਅੱਜ ਕੇ ਪੜ੍ੇ ਲਿਖੇ ਅਨਪੜ ਜੰਗਲੀ ਦਸਾਂ ਉਹ ਬੰਦੇ ਜਿਹੜੀ ਜਿੰਦਗੀ ਜੀ ਕੇ ਗਏ ਉਹ ਤੋਂ ਇਬ ਸੁਪਨਾ ਹੀ । ਗਿਆਨੀ ਰਾਮ ਸਿੰਘ ਨੇ ਉਹਨਾਂ ਬੰਦਿਆਂ ਕੀ ਬਾਤ ਇਸ ਕਿਤਾਬ ਮਾਂ ਪਾਈ ਹੈ ਜਿਹੜੇ ਰਿਸ਼ਤੇ ਹੰਡਾਮੇ ਨੇ ਜੀਆ ਕਰੇ ਤੇ ਮਾਨੇ ਇਬ ਹੱਸਦੇ ਵਸਦੇ ਵੀ ਕਲੱਬ ਬਣਾਉਣੇ ਪਏ ਨੇ । ਕਿੰਨੀ ਤਰੱਕੀ ਕਰ ਲਈ ਮਾਨੇ ਪਰ ਕਿਸੇ ਪਆਧ ਕੇ ਉਹਨਾਂ ਬੰਦਿਆਂ ਕੀ ਕਹਾਣੀ ਹੈ ਜਿਹੜੇ ਆਪਣੇ ਬਾਪੂ ਨੂੰ ਵੀ ਟਿੱਚਰ ਕਰਲੇ ਕਰਾਂ ਤੇ ਜਿਹੜਾ ਵੀ ਕਿਸੇ ਪਵਆਧ ਕੇ ਪੜੇਗਾ ਇੱਕ ਵਾਰੀ ਜਰੂਰ ਕਹੇਗਾ ਇਸ ਤਰ੍ਹਾਂ ਲੱਗਾ ਜਿਸ ਤਰਾਂ ਸੁਰਗਾਵਾਂ ਰਹਿੰਦੇ ਫਰਿਸ਼ਤਿਆਂ ਕੀ ਬਾਤ ਪਾਈਆ ਗਿਆਨੀ ਰਾਮ ਸਿੰਘ ਨੇ ।
Praise
