
Aurh De Beej
ਇਹ ਨਾਵਲ ਘਾਟ ਦੇ ਇੱਕ ਛੋਟੇ ਜਿਹੇ ਪਿੰਡ ਹਿਰਦਾਪੁਰ ਵਿੱਚ ਵਾਪਰ ਰਿਹਾ ਲੇਖਕ ਅਨੁਸਾਰ ਨਾਵਲ ਲਿਖਦਿਆਂ ਉਹਨਾਂ ਨੂੰ ਪੂਰੇ ਛੇ ਸਾਲ ਲੱਗੇ. ਅਸਲ ਵਿੱਚ ਇਹ ਕਿਸਾਨੀ ਦਾ ਉਹ ਦੌਰ ਸੀ ਜਦੋਂ ਪਿੰਡ ਦਾ ਸਭ ਤੋਂ ਆਖਰੀ ਪਰੰਪਰਾਗਤ ਬਾਪੂ ਕਿਸੇ ਅਤੀ ਆਧੁਨਿਕ ਪੁੱਤ ਦੇ ਨਾਲ ਟੱਕਰਿਆ ਸੀ । ਇਹ ਕਿਸਾਨੀ ਦੀ ਚੋਟੀ ਦੀ ਟੱਕਰ ਸੀ ਜਦੋਂ ਇੱਕ ਪਾਸੇ ਮਸ਼ੀਨ ਤੂੰ ਬਿਨਾਂ ਕਿਸਾਨੀ ਨਹੀਂ ਸੀ ਚੱਲ ਰਹੀ ਤੇ ਦੂਜੇ ਪਾਸੇ ਪੁਰਾਣੀ ਪੀੜੀ ਅਚਾਨਕ ਇਹਦਾ ਬਦਲਿਆ ਰੂਪ ਨਹੀਂ ਸੀ ਸਹਾਰ ਸਕਦੀ ਅਸਲ ਵਿੱਚ ਇਹ ਉਹਦੀ ਹੋਂਦ ਤੇ ਸੁਭਾਅ ਤੋਂ ਉਲਟ ਸੀ ਤੇ ਇਹਦੇ ਨਾਲ ਨਾਲ ਮਸ਼ੀਨ ਨਹੀਂ ਕਰਨ ਤੋਂ ਆਏ ਤਬਾਹਕੁਨ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡ ਦੀ ਪੁਰਾਣੀ ਪੀੜੀ ਲਈ ਇਹ ਪਹਿਲੀ ਵਾਰੀ ਨਵੀਂ ਕਿਸਮ ਦੀ ਮਾਨਸਿਕ ਪੀੜ ਸੀ ਤੇ ਉਹ ਵੀ ਪਹਿਲੀ ਵਾਰ ਸੀ ਕਿ ਉਹਦੇ ਜੱਟਵਾਦ ਦੀ ਆਕੜ ਦਾ ਭਾਂਡਾ ਹੁਣ ਸ਼ਰੇ ਬਾਜ਼ਾਰ ਫੁੱਟਿਆ ਸੀ । ਇਹ ਉਹ ਰਾਜ ਸੀ ਜਿਹੜਾ ਉਹਨੇ ਪੀੜੀਆਂ ਦਰ ਪੀੜੀਆਂ ਲੁਕੋ ਲੁਕੋ ਕੇ ਰੱਖਿਆ ਸੀ। ਇਸ ਤੋਂ ਬਿਨਾਂ ਉਹਦੇ ਆਲੇ ਦੁਆਲੇ ਉਹਨਾਂ ਪੁਰਾਣੇ ਚਿਹਰਿਆਂ ਦੀ ਗਿਣਤੀ ਘੱਟ ਰਹੀ ਸੀ ।
Praise
