
Belio Nikalde Sher
ਇਹ ਸੱਚ ਹੈ ਅਸੀਂ ਕਾਵਾਂ ਕੁੱਤਿਆਂ ਦੀਆਂ ਨਹੀਂ ਸ਼ੇਰਾਂ ਬਗਿਆੜਾਂ ਦੀਆਂ ਕਹਾਣੀਆਂ ਸੁਣ ਕੇ ਵੱਡੇ ਹੋਏ ਆਂ ਤੇ ਸਾਨੂੰ ਜਾਣ ਬਚਾ ਗਏ ਬੁਜਦਿਲਾਂ ਦੀਆਂ ਨਹੀਂ ਸ਼ਹੀਦ ਹੋ ਗਏ ਯੋਧਿਆਂ ਦੀਆਂ ਸਾਖੀਆਂ ਤਾਕਤ ਦਿੰਦੀਆਂ ਨੇ ਤੇ ਅਸੀਂ ਉਹ ਸ਼ੇਰ ਵੀ ਨਹੀਂ ਜੋ ਢਿੱਡ ਦੀ ਭੁੱਖ ਤੋਂ ਸ਼ਿਕਾਰ ਕਰਦੇ ਆਂ ਅਸੀਂ ਤਾਂ ਗੁਰੂ ਕੇ ਉਹ ਸ਼ੇਰ ਹਾਂ ਜੋ ਭੁੱਖੇ ਬਗਿਆੜਾਂ ਨੂੰ ਭਜਾਉਣ ਦੇ ਲਈ ਸ਼ਿਕਾਰ ਤੇ ਨਿਕਲੇ ਸਾਂ ਵਿਦੇਸ਼ੀ ਤੇ ਦੇਸੀ ਧਾੜਵੀਆਂ ਦੇ ਨਾਲ ਅਸੀਂ ਇਸ ਕਰਕੇ ਨਹੀਂ ਲੜੇ ਕਿ ਅਸੀਂ ਇਸ ਧਰਤੀ ਤੇ ਕਬਜ਼ਾ ਕਰਨਾ ਸੀ। ਸਾਡੀ ਬਿਰਤੀ ਕੋਈ ਮਹਿਲ ਮਾੜੀਆਂ ਤੇ ਕਿਲੇ ਉਸਾਰ ਕੇ ਰਾਜ ਕਰਨ ਦੀ ਨਹੀਂ ਸੀ ਸਗੋਂ ਅਸੀਂ ਤਾਂ ਇਸ ਲਈ ਲੜੇ ਕਿ ਇਹ ਧਰਤੀ ਸਾਨੂੰ ਪਿਆਰੀ ਹੈ।
Praise
