
Chardikala
ਲੇਖਕ ਇਸ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਇਤਿਹਾਸਿਕ ਨਾਵਲ ਵਿੱਚ ਅਨੇਕਾਂ ਸਵਾਦ ਹੁੰਦੇ ਹਨ । ਇੱਕ ਪਾਸੇ ਨਾਵਲ ਵਾਲਾ ਕਹਾਣੀ ਰਸ ,ਦੂਜੇ ਪਾਸੇ ਇਤਿਹਾਸ ਵਾਲੀਆਂ ਸੱਚੀਆਂ ਘਟਨਾਵਾਂ ਦਾ ਸਵਾਦ , ਤੀਜਾ ਇਤਿਹਾਸਿਕ ਪਾਤਰਾਂ ਦੇ ਨਾਲ ਜਾਣ ਪਛਾਣ ਤੇ ਚੌਥਾ ਇੱਕੋ ਸਮੇਂ ਇੱਕ ਦੇਸ਼ ਤੇ ਇੱਕ ਕੌਮ ਦੀ ਅਵਸਥਾ ਸਮਝਣ ਵਿੱਚ ਸਹਾਇਤਾ ਮਿਲ ਜਾਂਦੀ ਹੈ। ਅਠਾਰਵੀਂ ਸਦੀ ਦੇ ਪੰਜਾਬ ਦੀ ਤਸਵੀਰ ਇਤਿਹਾਸ ਪੜ੍ ਕੇ ਦਿਲ ਦਿਮਾਗ ਤੇ ਇਤਨਾ ਅਸਰ ਨਹੀਂ ਕਰਦੀ ਜਿੰਨਾਂ ਅਠਾਰ੍ਹਵੀਂ ਸਦੀ ਦੇ ਪੰਜਾਬ ਦੇ ਜੀਵਨ ਬਾਰੇ ਇਤਿਹਾਸਿਕ ਨਾਵਲ ਪੜ੍ਹਿਆ ਡੂੰਘਾ ਪ੍ਰਭਾਵ ਪੈਂਦਾ ਹੈ ॥ ਇਸ ਨਾਵਲ ਦੇ ਵਿੱਚ ਪੰਜਾਬ ਦੀ ਇਸ ਅੱਧੋ ਗਤੀ ਵਿੱਚ ਵੀ ਚੜ੍ਹਦੀ ਕਲਾ ਰਹਿਣ ਵਾਲਿਆਂ ਦਾ ਜੀਵਨ ਚਿਤਰਿਆ ਹੈ ॥ ਰਾਜ ਢਹਿੰਦੀ ਕਲਾ ਵੱਲ ਜਾ ਰਿਹਾ ਸੀ ਪਰ ਕੁਰਬਾਨੀ ਵਾਲੇ , ਪੰਜਾਬ ਨੂੰ ਆਪਣਾ ਵਤਨ ਸਮਝ ਕੇ ਦੇਸ਼ ਭਗਤਾਂ ਵਾਂਗ ਇਸ ਨੂੰ ਬਚਾਉਣ ਦੇ ਲਈ ਆਪਣੀ ਪੂਰੀ ਵਾਹ ਲਾਉਂਦੇ ਰਹੇ॥Distributer AwaazGhar
Praise
