
Mera Pind
1961 ਤੋਂ ਲਗਾਤਾਰ ਛਪਦੀ ਤੇ ਪੜੀ ਪੜ੍ਹਾਈ ਜਾ ਰਹੀ ਪੁਸਤਕ ਮੇਰਾ ਪਿੰਡ ਪੰਜਾਬ ਦੇ ਪੇਂਡੂ ਜੀਵਨ ਦਾ ਯਥਾਰਥਕ ਚਿਤਰਨ ਹੈ। ਵਿਅੰਗ ਲੋਕ ਸਿਆਣਪਾਂ ,ਗੀਤ ਬੋਲੀਆਂ , ਲੋਕ ਕਥਾਵਾਂ , ਰੀਤੀ ਰਿਵਾਜ਼ , ਇਤਿਹਾਸ , ਤੀਆਂ ਤੇ ਤ੍ਰਿੰਜਨ ਜਨਮ ਤੇ ਮਰਨ ਸਮੇਂ ਦੀਆਂ ਰਸਮਾਂ , ਗਿੱਧਾ , ਮੁੰਡੇ ਦੀ ਛੱਟੀ ਤੋਂ ਲੈ ਕੇ ਕੁੜਮਾਈ ਵਧਾਈ ਤੱਕ ਇਹ ਸਭ ਕੁਝ ਇਸ ਵਿੱਚ ਪਰੋਇਆ ਤੇ ਸਮੇਟਿਆ ਗਿਆ । ਮਨੁੱਖੀ ਰਿਸ਼ਤਿਆਂ ਦੇ ਨਿੱਗੇ ਸਬੰਧ ਵਹਿਮ ਭਰਮ ਧਾਰਮਿਕ ਮਾਨਤਾਵਾਂ ਜਨ ਸਧਾਰਨ ਦੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਪੱਖ ਨਹੀਂ ਜੋ ਮੇਰਾ ਪਿੰਡ ਵਿੱਚ ਛੋਹਿਆ ਨਾ ਗਿਆ ਹੋਵੇ । ਇਸ ਵਿਚਲੀਆਂ ਬੋਲੀਆਂ ਤੇ ਗੀਤਾਂ ਨੂੰ ਕਈ ਪੰਜਾਬੀ ਗੀਤਕਾਰਾਂ ਤੇ ਗਾਇਕਾਂ ਨੇ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ। ਮੇਰਾ ਪਿੰਡ ਇੱਕ ਤਰ੍ਹਾਂ ਪੰਜਾਬ ਦੇ ਪੇਂਡੂ ਜੀਵਨ ਦਾ ਮਹਾਨ ਪੇਂਡੂ ਜੀਵਨ ਦਾ ਮਹਾਨ ਕੋਸ਼ ਹੋ ਨਿਪੜੀ ਹੈ । ਇਸ ਨੂੰ ਪੇਂਡੂ ਜੀਵਨ ਜਾਂਚ ਦੇ ਅਜਾਇਬ ਘਰ ਦਾ ਰੂਪ ਤੇ ਖੋਜ ਦਾ ਆਧਾਰ ਮੰਨਿਆ ਗਿਆ। ਜੇ ਇੱਕ ਪਾਸੇ ਸਾਹਿਤ ਦੇ ਖੇਤਰ ਦੇ ਮੰਨੇ ਪਰਮੰਨੇ ਵਿਦਵਾਨ ਇਸ ਨੂੰ ਗਰਾਮੀ ਵੇਦ ਤੇ ਪੰਜਾਬੀ ਸਾਹਿਤ ਦਾ ਮੇਰਾ ਦਾਗਿਸਤਾਨ ਮੰਨਦੇ ਨੇ ਤਾਂ ਦੂਜੇ ਪਾਸੇ ਸਮਾਜ ਸ਼ਾਸਤਰੀ ਆਜ਼ਾਦੀ ਤੋਂ ਪਹਿਲਾਂ ਤੇ ਤੁਰੰਤ ਪਿੱਛੋਂ ਦੇ ਪੇਂਡੂ ਜੀਵਨ ਸੰਬੰਧੀ ਅਧਿਅਨ ਦਾ ਮੁੱਖ ਸਰੋਤ ਮੰਨਦੇ ਨੇ ।ਮੇਰਾ ਪਿੰਡ ਦਾ ਹਿੱਸਾ ਹਨ ਤੇ ਇਤ ਤਿਹਾਰ ਤੇ ਮੇਰੇ ਪਿੰਡ ਦਾ ਜੀਵਨ ਦੋ ਪੁਸਤਕਾਂ ਜਿਨਾਂ ਨੂੰ ਅੰਤਰਰਾਸ਼ਟਰੀ ਸੰਸਥਾ ਯੂਨੈਸਕੋਨੀ ਸਨਮਾਨਿਤ ਕੀਤਾ ।ਐਨਸਾਈਕਲੋਪੀਡੀਆ ਬ੍ਰੀਟੈਨੀਕਾ ਦੇ ਵਿਦਿਆਰਥੀ ਸੰਸਕਰਨ ਦੇ ਵਿੱਚ ਮੇਰਾ ਪਿੰਡ ਨੂੰ ਪੰਜਾਬੀ ਸਾਹਿਤ ਦੀ ਕਲਾਸਕੀ ਰਚਨਾ ਮੰਨਣਾ ਇਸ ਪੁਸਤਕ ਦਾ ਢੁਕਵਾਂ ਮੁਲਾਂਕਣ ਹੈ।
Praise
