
Khaaj
ਖਾਜ ਨਾਵਲ ਜਸਬੀਰ ਮੰਡ ਦਾ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਲਿਖਿਆ ਪੰਜਾਬੀ ਨਾਵਲ ਹੈ। ਪੰਜਾਬ ਵਿੱਚ ਵਾਪਰੇ ਸੰਤਾਲੀ ਅਤੇ ਚੁਰਾਸੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਮੰਡ ਨੇ ਨਾਵਲੀ ਕਲਾ-ਜੁਗਤਾਂ ਰਾਹੀਂ ਕਲਮਬੰਦ ਕੀਤਾ ਹੈ। ਇਹ ਨਾਵਲ ਪੰਜਾਬ ਦੇ ਪੁਆਧ ਖੇਤਰ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਸੰਤਾਲੀ ਦੇ ਉਜਾੜੇ ਅਤੇ 80ਵਿਆਂ ਦੇ ਦਹਿਸ਼ਤਗਰਦੀ ਦੇ ਢਾਹੇ ਅਕਹਿ ਕਸ਼ਟਾਂ ਦੀ ਕਹਾਣੀ ਬਿਆਨ ਕਰਦਾ ਹੈ। ਪਾਕਿਸਤਾਨ ਤੋਂ ਆਪਣੇ ਅੱਬਾ ਦੇ ਨਾਲ ਆਈ ਸਾਦੀਆ ਇਸ ਸੰਤਾਪੇ ਪ੍ਰਸੰਗ ਵਿੱਚ ਮਨੁੱਖੀ ਹੋਣੀ ਨੂੰ ਸਮਝਣ ਲਈ ਯਤਨਸ਼ੀਲ ਹੈ। ਨਾਵਲ ਦੀ ਸੈਟਿੰਗ ਕੁਰਾਲੀ, ਰੋਪੜ ਦੇ ਆਸ-ਪਾਸ ਵਸਦੇ ਨੀਮ-ਪਹਾੜੀ ਲੋਕਾਂ ਦੇ ਅੱਧੀ ਸਦੀ ਦੌਰਾਨ ਵਾਪਰੇ ਦੂਹਰੇ ਦੁਖਾਂਤ ਕਾਰਨ ਅਨੇਕਾਂ ਪਰਵਾਰ ਮਰਦਾਂ ਤੋਂ ਵਿਰਵੇ ਹੋ ਗਏ#AwaazGhar
Praise
