
Kothe Kharak Singh
ਕੋਠੇ ਖੜਕ ਸਿੰਘ ਰਾਮ ਸਰੂਪ ਅਣਖੀ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਦੀ ਰਚਨਾ 1985 ਵਿੱਚ ਕੀਤੀ ਗਈ। ਇਸ ਨਾਵਲ ਤੇ ਅਣਖੀ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਨਾਵਲ ਦੇ ਅਧਾਰ ਤੇ ਇੱਕ ਟੈਲੀ ਫਿਲਮ 'ਕਹਾਨੀ ਏਕ ਗਾਂਉ ਕੀ' ਬਣ ਚੁੱਕੀ ਹੈ। ਇਸ ਨਾਵਲ ਨੂੰ ਅਣਖੀ ਦੀ ਸਭ ਤੋ ਉੱਤਮ ਰਚਨਾ ਮੰਨਿਆ ਗਿਆ ਹੈ। ਨਾਵਲ ਦੇ ਕੁੱਲ ਸੱਤ ਸੰਸਕਰਣ 1985, 1986, 1988, 1991, 1992, 1996, 1999 ਵਿੱਚ ਛਪੇ ਹਨ। ਇਹ ਨਾਵਲ ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਤੈਲਗੂ, ਤਾਮਿਲ ਅਤੇ ਉਰਦੂ ਭਾਸ਼ਾਵਾਂ ਵਿੱਚ ਛਪਿਆ ਹੈ। ਇਸਦਾ ਅੰਗ੍ਰੇਜੀ ਅਨੁਵਾਦ ਅਵਤਾਰ ਸਿੰਘ ਜੱਜ ਨੇ ਕੀਤਾ।Distributer Awaaz Ghar
Praise
