
Maxim Gorky Dian Shreshth Kahaniaan
ਮੈਕਸਿਮ ਗੋਰਕੀ ਰੂਸ / ਸੋਵੀਅਤ ਸੰਘ ਦੇ ਪ੍ਰਸਿੱਧ ਲੇਖਕ ਅਤੇ ਰਾਜਨੀਤਕ ਕਾਰਕੁਨ ਸਨ ।1892 ਵਿੱਚ ਉਸਨੇ ਤਖ਼ੱਲਸ ਗੋਰਕੀ (ਯਾਨੀ "ਤਲਖ਼") ਵਰਤਣਾ ਸ਼ੁਰੂ ਕਰ ਦਿੱਤਾ, ਜਦੋਂ ਉਹ ਤਿਫ਼ਲਿਸ ਵਿੱਚ Кавказ (ਕਾਕੇਸਸ) ਅਖ਼ਬਾਰ ਲਈ ਕੰਮ ਕਰ ਰਿਹਾ ਸੀ। ਇਸ ਨਾਮ ਵਿੱਚੋਂ ਰੂਸੀ ਜੀਵਨ ਬਾਰੇ ਉਸ ਅੰਦਰ ਖੌਲਦੀ ਕੁੜੱਤਣ ਅਤੇ ਕੌੜਾ ਸੱਚ ਕਹਿਣ ਦੀ ਮਨਸ਼ਾ ਝਲਕਦੀ ਹੈ। ਗੋਰਕੀ ਦੀ ਪਹਿਲੀ ਕਿਤਾਬ (ਲੇਖ ਤੇ ਕਹਾਣੀਆਂ) (1898) ਨੂੰ ਸਨਸਨੀਖੇਜ਼ ਕਾਮਯਾਬੀ ਹਾਸਲ ਹੋਈ ਅਤੇ ਇੱਕ ਲੇਖਕ ਵਜੋਂ ਉਸਦਾ ਜੀਵਨ ਸ਼ੁਰੂ ਹੋ ਗਿਆ। ਉਸਨੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ। ਸਾਹਿਤ ਰਚਨਾ ਨੂੰ ਉਹ ਸੁਹਜਾਤਮਿਕ ਅਮਲ ਨਾਲੋਂ ਵੱਧ ਸਮਾਜ ਨੂੰ ਬਦਲ ਦੇਣ ਵਾਲੀ ਨੈਤਿਕ ਤੇ ਰਾਜਨੀਤਕ ਕਾਰਵਾਈ ਸਮਝਦਾ ਸੀ (ਭਾਵੇਂ ਉਹਨੇ ਸ਼ੈਲੀ ਅਤੇ ਰੂਪ ਲਈ ਸਖ਼ਤ ਮਿਹਨਤ ਕੀਤੀ)। ਉਸਨੇ ਸਭ ਤੋਂ ਹੇਠਲੇ ਤਬਕੇ ਦੇ ਅਤੇ ਸਮਾਜ ਦੇ ਹਾਸੀਏ ਤੇ ਰਹਿੰਦੇ ਲੋਕਾਂ ਦੇ ਜੀਵਨ ਨੂੰ ਚਿਤਰਿਆ। ਉਸਨੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਦੀਆਂ ਔਕੜਾਂ, ਅਪਮਾਨਾਂ,ਅਤੇ ਵਹਿਸੀਕਰਨ ਦੀ ਹੀ, ਸਗੋਂ ਉਨ੍ਹਾਂ ਦੇ ਅੰਦਰ ਮਘਦੀ ਮਾਨਵਤਾ ਦੀ ਚੰਗਿਆੜੀ ਦੀ ਵੀ ਗੱਲ ਕੀਤੀ।
1892 ਵਿੱਚ ਉਨ੍ਹਾਂ ਦੀ ਪਹਿਲੀ ਕਹਾਣੀ ‘ਮਕਰ ਚੁਦਰਾ’ ਪ੍ਰਕਾਸ਼ਿਤ ਹੋਈ। ਉਨ੍ਹਾਂ ਦੀਆਂ ਅਰੰਭਕ ਕ੍ਰਿਤੀਆਂ ਵਿੱਚ ਰੋਮਾਂਸਵਾਦ ਅਤੇ ਯਥਾਰਥਵਾਦ ਦਾ ਮੇਲ ਵਿਖਾਈ ਦਿੰਦਾ ਹੈ। ਬਾਜ਼ ਦਾ ਗੀਤ (1895), ਤੂਫਾਨ ਦਾ ਗੀਤ (1895) ਅਤੇ ਬੁੱਢੀ ਇਜ਼ਰਗੀਲ (1901) ਨਾਮਕ ਕ੍ਰਿਤੀਆਂ ਵਿੱਚ ਕ੍ਰਾਂਤੀਵਾਦੀ ਭਾਵਨਾਵਾਂ ਜ਼ਾਹਰ ਹੋ ਗਈਆਂ ਸਨ। ਦੋ ਨਾਵਲਾਂ, ਫੋਮਾ ਗੋਰਦੇਏਵ (1899) ਅਤੇ ਤਿੰਨ ਜਣੇ (1901) ਵਿੱਚ ਉਨ੍ਹਾਂ ਨੇ ਸ਼ਹਿਰ ਦੇ ਅਮੀਰ ਅਤੇ ਗ਼ਰੀਬ ਲੋਕਾਂ ਦੇ ਜੀਵਨ ਦਾ ਵਰਣਨ ਕੀਤਾ ਹੈ। #Distributerawaazghar
Praise
