
Gaddar
ਗਦਾਰ ਨਾਵਲ 1947 ਜਿਹੜਾ ਕਿ ਆਜ਼ਾਦੀ ਦਾ ਵਰਾ ਕਿਹਾ ਜਾਂਦਾ ਪਰ ਜਿਸ ਵਰੇ ਨੇ ਲੱਖਾਂ ਪਰਿਵਾਰਾਂ ਨੂੰ ਬਰਬਾਦੀ ਦੇ ਕਿਨਾਰੇ ਲਿਆ ਖੜਾ ਕੀਤਾ। ਉਸ ਸਾਲ ਦਾ ਜਿਕਰ ਕੀਤਾ ਜਿਸ ਸਾਲ ਘਰ ਉਜੜ ਗਏ ਮਾਤ ਭੂਮੀ ਛੁੱਟ ਗਈ ਪਰਿਵਾਰ ਟੁੱਟ ਖਿੰਡ ਗਏ , ਜਾਇਦਾਦਾਂ ਪਿੱਛੇ ਰਹਿ ਗਈਆਂ ਤੇ ਇੱਜਤਾਂ ਮਿੱਟੀ ਵਿੱਚ ਰੁਲ ਗਈਆਂ । ਫਿਰਕਾ ਪ੍ਰਸਤੀ ਦੀ ਸਿਖਰ ਦਾ ਸਾਲ ਸੀ ਜਦੋਂ ਅੰਗਰੇਜ਼ਾਂ ਦੀਆਂ ਫੁੱਟ ਪਊ ਨੀਤੀਆਂ ਤੇ ਹਿੰਦੂ ਸਿੱਖ ਤੇ ਮੁਸਲਮਾਨ ਫਿਰਕਾ ਪ੍ਰਸਤਾਂ ਦੀ ਲੰਬੀ ਘਾਲਣਾ ਨੂੰ ਫਸਾਦਾਂ ਦਾ ਫਲ ਲੱਗਿਆ। ਸਦੀਆਂ ਤੋਂ ਭਰਾਵਾਂ ਵਾਂਗ ਵੱਸਦੀ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਦੂਜੇ ਵਿਰੁੱਧ ਹਥਿਆਰ ਚੁਕਾਏ ਗਏ ਤੇ ਹੱਸਦੇ ਵਸਦੇ ਪਰਿਵਾਰ ਅੱਕ ਫੰਭਿਆਂ ਵਾਂਗ ਖਿੰਡ ਗਏ.। ਰਿਸ਼ਤਿਆਂ ਵਿਚਕਾਰ ਬਿਜਲੀਆਂ ਆ ਡਿੱਗੀਆਂ।ਮਾਂ ਭਾਰਤ ਵਿੱਚ ਤੇ ਪੁੱਤਰ ਪਾਕਿਸਤਾਨ ਵਿੱਚ ,ਪਿਓ ਪਾਕਿਸਤਾਨ ਵਿੱਚ ਧੀ ਭਾਰਤ ਵਿੱਚ ਰਹਿ ਗਈ। ਦਿਲ ਕੰਬਾਊ ਘਟਨਾਵਾਂ ਦਾ ਨਾਲ ਭਰੇ 1947 ਦੇ ਇਸ ਵਰੇ ਬਾਰੇ ਇੱਕ ਛੋਟਾ ਜਿਹਾ ਨਾਵਲ ਗੱਦਾਰ ਕ੍ਰਿਸ਼ਨ ਚੰਦਰ ਦੇ ਵੱਲੋਂ ਬੜੀ ਗੁੰਦਵੀਂ ਰਚਨਾ ਦੇ ਨਾਲ ਲਿਖਿਆ ਗਿਆ। ਇਸ ਇਸ ਨਾਵਲਟ ਵਿੱਚ ਰਵਾ ਦੇਣ ਵਾਲੀ ਭਾਵਕਤਾ ਵੀ ਹੈ, ਤਿਖੀਆਂ ਚੋਭਾਂ ਵੀ ਨੇ,ਵਿਅੰਗ ਵੀ ਹੈ ਤੇ ਸੋਚੀ ਪਾ ਦੇਣ ਵਾਲੀ ਗਹਿਰਾਈ ਵੀ ਹੈ ।
Praise
