
Chaali Din
ਲੇਖਕ ਨੇ ਇਸ ਕਿਤਾਬ ਵਿੱਚ ਸਭ ਤੋਂ ਵੱਧ ਇਹ ਗੱਲ ਉਭਾਰੀ ਹੈ ਕਿ ਜਦੋਂ ਬੰਦਾ ਮੁਸੀਬਤ ਵਿਚ ਹੋਵੇ ਉਸਨੂੰ ਕੁਝ ਵੀ ਹੋਰ ਕਰਨ ਤੋਂ ਪਹਿਲਾਂ ਜਾਗ੍ਰਿਤ ਹੋਣ ਦੀ ਲੋੜ ਹੈ। ਲੇਖਕ ਨੇ ਲੋਕ-ਧਾਰਾ ਵਿਚ ਪ੍ਰਚਲਿਤ ਕਥਾ-ਕਹਾਣੀਆਂ ਰਾਹੀਂ ਅਤੇ ਫ਼ਕੀਰ ਤੇ ਕੇਸਰ ਦੇ ਵਾਰਤਾਲਾਪਾਂ ਦੁਆਰਾ ਚਾਲੀ ਦਿਨਾਂ ਦੀ ਯਾਤਰਾ ਦੌਰਾਨ ਆਪਣੇ ਪਾਠਕ ਨੂੰ ਜ਼ਿੰਦਗੀ ਨਾਲ ਜੋੜਿਆ ਹੈ ਅਤੇ ਸਾਰਥਕ ਰੂਪ ਵਿਚ ਜਾਗਰਿਤ ਹੋਣ ਦਾ ਸੰਦੇਸ਼ ਬੁਣਿਆ ਹੈ। ਪ੍ਰਕਾਸ਼ਕ ਨੇ ਇਸ ਪੁਸਤਕ ਨੂੰ ਨਾਵਲ ਦੀ ਸ਼੍ਰੇਣੀ ਵਿਚ ਰੱਖਿਆ ਹੈ, ਜਦੋਂ ਕਿ ਲੇਖਕ ਨੇ ਇਸਨੂੰ ਯਾਤਰਾ ਦਾ ਨਾਂ ਦਿੱਤਾ ਹੈ। ਮੇਰੀ ਰਾਏ ਵਿਚ ਇਹ ਨਾ ਨਾਵਲ ਹੈ ਤੇ ਨਾ ਹੀ ਯਾਤਰਾ-ਪੁਸਤਕ ਕਿਉਂਕਿ ਇਸ ਵਿਚ ਕਥਾਨਕ ਅਤੇ ਪਾਤਰ ਉਸਾਰੀ ਦਾ ਸਿਰਫ਼ ਝਉਲਾ ਹੈ ਤੇ ਪੰਜਾਬ ਤੋਂ ਬੀਕਾਨੇਰ ਤਕ ਪੈਦਲ ਜਾਂਦਿਆਂ ਬਦਲਦੇ ਲੈਂਡਸਕੇਪ ਦਾ ਹਲਕਾ ਜਿਹਾ ਇਸ਼ਾਰਾ। ਦਰਅਸਲ, ਇਹ ਸਿਰਜਣਾਤਮਕ ਵਾਰਤਕ ਦਾ ਉੱਤਮ ਨਮੂਨਾ ਹੈ ਜਿਹੜਾ ਲਗਪਗ ਹਰ ਵਰਗ ਦੇ ਪਾਠਕ ਨੂੰ ਆਪਣੇ ਨਾਲ ਜੋੜਨ ਦੇ ਸਮਰੱਥ ਹੈ।DistributerAwaazGhar
Praise
