
Ann Data
ਅੰਨਦਾਤਾ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਦਾ ਇੱਕ ਨਾਵਲ ਹੈ। ਇਸ ਵਿੱਚ ਦਰਮਿਆਨੀ ਤੇ ਨਿਮਨ-ਕਿਸਾਨੀ ਦੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਪੇਂਡੂ ਸਮੱਸਿਆਵਾਂ ਦੇ ਦੁਖਾਂਤ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਪੰਜਾਬ ਦੇ ਪੇਂਡੂ ਕਿਸਾਨੀ ਜੀਵਨ ਵਿਚ ਹਰੇ ਇਨਕਲਾਬ ਤੋਂ ਬਾਅਦ ਆਈਆਂ ਤਬਦੀਲੀਆਂ ਦਾ ਵਰਨਣ ਹੈ। ਹਰੇ ਇਨਕਲਾਬ ਦੇ ਮਾਡਲ ਨੇ ਪੰਜਾਬ ਦੇ ਖੇਤੀ ਆਧਾਰਿਤ ਆਰਥਿਕ ਮਾਡਲ ਨੂੰ ਪੂੰਜੀਵਾਦੀ ਨਿਜ਼ਾਮ ਦੇ ਮੁਤਾਬਿਕ ਢਾਲਣ ਲਈ ਧੱਕ ਦਿੱਤਾ। ਇਸੇ ਸਮੇਂ ਖੇਤੀ ਦੀ ਉਪਜ ਤੇ ਮੁਨਾਫਾ ਵਧਾਉਣ ਲਈ ਬਾਹਰੋਂ ਨਿਵੇਸ਼ ਵੀ ਵਧਦਾ ਜਾ ਰਿਹਾ ਸੀ। ਪੈਦਾਵਾਰ ਕੁਝ ਸਮੇਂ ਲਈ ਵਧੀ ਮਗਰੋਂ ਕਿਸਾਨੀ ਸੰਕਟ ਪੈਦਾ ਹੋਣ ਲੱਗ ਪਿਆ। ਇਹ ਨਾਵਲ ਇਸੇ ਸੰਕਟ ਨਾਲ ਗ੍ਰਸਤ ਕਿਸਾਨ ਪਾਤਰਾਂ ਦੇ ਦਰਦ ਨੂੰ ਬਿਆਨ ਕਰਦਾ ਹੈ।#awaazghar
Praise
