
Khara Pukare Paatni
ਇਸ ਨਾਵਲ ਭਾਵ ਖੜਾ ਪੁਕਾਰੇ ਪਾਤਨੀ ਨਾਵਲ ਦੇ ਵਿੱਚ ਦਲੀਪ ਕੌਰ ਟਿਵਾਣਾ ਨੇ ਔਰਤ ਦੇ ਦਰਦ ਸੰਤਾਪ ਤੇ ਪੀੜਾ ਦਾ ਜਿਕਰ ਬੜਾ ਵਿਸਥਾਰ ਦੇ ਨਾਲ ਕੀਤਾ ਹੈ। ਟਿਵਾਣਾ ਦੇ ਨਾਵਲਾਂ ਦੇ ਵਿੱਚ ਔਰਤ ਦੀ ਵੇਦਨਾ ਤੇ ਬਹੁਪਰਤੀ ਰਹੱਸ ਉਗਾੜੇ ਗਏ ਨੇ ਉਹ ਔਰਤ ਦੇ ਦੁੱਖ ਦਰਦ ਵਿੱਚ ਇਨੀ ਭਿੱਜੀ ਹੋਈ ਹੈ ਕਿ ਉਸ ਦੀ ਰਚਨਾਤਮਕ ਯਾਤਰਾ ਦਾ ਹਰ ਬਿੰਦੂ ਇਸ ਦਰਦ ਉੱਪਰ ਹੀ ਆ ਕੇ ਸਿਮਟਿਆ ਹੈ। ਉਸ ਦੀ ਸਿਰਜਨਾਤਮਕ ਦੇ ਕੇਂਦਰ ਵਿੱਚ ਔਰਤ ਹੈ ਅਤੇ ਇਸ ਔਰਤ ਦੇ ਆਰ ਪਾਰ ਸਾਰਾ ਸਮਾਜਿਕ ਆਰਥਿਕ ਪ੍ਰਪੰਚ ਸਕਾਰ ਹੋਇਆ ਹੈ। ਉਹ ਔਰਤ ਦੇ ਅਹਿਸਾਸਾਂ ਤੇ ਅੰਦਰਲੀਆਂ ਸਿਸਕੀਆਂ ਨੂੰ ਜਬਾਨ ਦੇਣ ਵਾਲੀ ਲੇਖਕਾ ਹੈ।#Awaazghar
Praise
