
Kharkoo Lehran De Ang-Sang
ਇਹ ਰਾਜਸੀ ਆਤਮ ਕਥਾ ਸਿੱਖ ਸੰਸਕਾਰਾਂ ਵਿੱਚ ਪਲੇ ਉਸ ਨੌਜਵਾਨ ਦੀ ਹੈ ਜੋ ਨਿਆਏ ਯੁਕਤ ਸਮਾਜੀ ਉਸਾਰੀ ਦੇ ਲਈ ਜਾਬਰ ਹਕੂਮਤ ਖਿਲਾਫ ਲੜਨ ਹਿਤ ਚੜਦੀ ਜਵਾਨੀ ਦੇ ਜੋਸ਼ ਤਹਿਤ ਆਪਣੀ ਪੜ੍ਹਾਈ ਅਧਵਾਟੇ ਛੱਡ ਕੇ ਨਕਸਲੀ ਲਹਿਰ ਵਿੱਚ ਸਰਗਰਮ ਹੋ ਗਿਆ ਤੇ ਰੂਹ ਪੋਸ਼ੀ ਦੇ ਕਰੜੇ ਜੀਵਨ ਦੀਆਂ ਕਠਿਨਾਈਆਂ ਹੰਢਾਉਂਦਾ ਰਿਹਾ। ਹਕੂਮਤ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਜੂਨ 1984 ਵਿੱਚ ਢਾਹੇ ਕਹਿਰ ਸਮੇਂ ਆਪਣੇ ਅੰਦਰਲੀ ਸਿੱਖ ਸੰਸਕਾਰਾਂ ਸਦਕਾ ਉਹ ਹਲੂਣਿਆ ਗਿਆ ਤੇ ਖਾੜਕੂ ਲਹਿਰ ਦਾ ਹਮਦਰਦ ਬਣ ਗਿਆ। ਇੰਜ ਪਿਛਲੀ ਅੱਧੀ ਸਦੀ ਦੌਰਾਨ ਪੰਜਾਬ ਵਿੱਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ ਵਿਚਾਰਧਾਰਕ ਆਧਾਰਾਂ ਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਓਂ ਨਿਹਾਰਦਾ ਰਿਹਾ। ਇਹਨਾਂ ਲਹਿਰਾਂ ਦੇ ਵਿੱਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿੱਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਿਕ ਘਟਨਾਵਾਂ ਦਾ ਸੰਜੀਵ ਚਿਤਰਣ ਪੇਸ਼ ਕਰਦਾ ।#awaazghar
Praise
